Wednesday, 25 January 2012

Maansa Incident

ਜਿਲਾ ਮਾਨਸਾ ਵਿਚ ਪੈਂਦੇ ਕਸਬੇ ਭੀਖੀ ਵਿਚ ਸਿਖ ਸੰਗਤ ਨਾਲ ਜੋ ਕ੍ਰੂਰ  ਕਰਮ ਪੰਜਾਬ ਪੁਲਸ ਵੱਲੋ ਕੀਤਾ  ਗਯਾ, ਓਹ ਅੱਤ ਹੀ ਨਿੰਦਣਯੋਗ ਹੈ. ਸਿਖ ਸੰਗਤਾ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਦੇ ਸਮਾਗਮ ਵਿਚ ਹਿੱਸਾ ਲੈਣ ਜਦ ਪੰਡਾਲ ਵਿਚ ਪਹੁੰਚੀਆ ਤਾਂ ਓਹਨਾ ਨੂ ਬਾਬਾਜੀ ਦੇ ਗਿਰਫਤਾਰ ਹੋਣ ਦਾ ਪਤਾ ਲੱਗਾ. ਜਿਸ ਨਾਲ ਸਿਖ ਸੰਗਤਾ ਵਿਚ ਰੋਹ ਦੀ ਲiਹਰ ਦੌੜ ਗਈ. ਬਾਬਾ ਜੀ ਨੂ ਗਿਰਫਤਾਰ ਕਰਨ ਪਿਛੇ ਜੋ ਕਾਰਣ ਦਿੱਤਾ ਗਿਆ, ਓਹ਼ ਇਹ ਸੀ ਕਿ ਬਾਬਾਜੀ ਨੇ ਸ਼ਨੀਵਾਰ ਨੂੰ ਆਪਣੇ ਦੀਵਾਨ ਵਿਚ ਸਰਸੇ ਵਾਲੇ ਸਾਧ  ਬਾਰੇ ਕੋਈ ਟਿੱਪਣੀ ਕੀਤੀ ਸੀ . ਜਿਸ ਕਰਕੇ  ਸਰਸੇ ਵਾਲੇ ਸਾਧ ਦੇ ਪ੍ਰੇਮੀਆ  ਨੇ ਪੁਲਸ ਨੂੰ  ਸ਼ਿਕਾਯਤ ਕੀਤੀ ਅਤੇ ਬਾਬਾ ਜੀ ਨੂੰ ਗਿਰਫਤਾਰ ਕੀਤਾ ਗਿਆ . ਜਦ ਸਿਖ ਸੰਗਤਾ ਨੂੰ  ਏਸ ਗੱਲ ਦਾ ਪਤਾ ਲੱਗਾ ਤਾ ਓਹ  ਪੰਡਾਲ ਦੇ ਬਾਹਰ ਸੜਕ  ਉੱਤੇ ਇਕਠੀਆ  ਹੋ ਗਈਆਂ. ਸਰਸੇ ਵਾਲੇ ਦੇ ਪ੍ਰੇਮੀਆਂ ਨੇ ਜਦ ਸਿਖਾ ਨੂ ਤਾਨੇ ਮਾਰਨੇ ਆਰੰਭ ਕੀਤੇ ਤਾ ਗੁਰੂ ਦੀਯਾ ਸੰਗਤਾ ਪਾਸੋ ਸਹਾਰੇ ਨਾ ਗਏ. ਸਰਸੇ ਵਾਲੇ ਦੇ ਚੇਲੇ ਹਥਿਯਾਰਾ ਨਾਲ ਲੈਸ ਹੋਕੇ ਸਿਖਾ ਵਾਲ ਵਧਣ ਲੱਗੇ ਤਾ ਖਾਲਸੇ ਨੇ ਵੀ ਅੱਗੋ ਸ਼ਸਤਰ ਕਢ ਲਏ. ਏਨੇ ਚਿਰ ਨੂ ਪੰਜਾਬ ਪੁਲਸ ਪਹੁੰਚ ਗਈ ਅਤੇ ਓਹਨਾ ਨੇ ਪ੍ਰੇਮੀਆ ਨੂ ਤਾ ਬੜੇ ਸ਼ਾਂਤ ਤਰੀਕੇ ਨਾਲ ਪਰਚਾਯਾ, ਪਰ ਸਿਖਾ ਉੱਤੇ ਅੰਨੇ ਵਾਹ ਲਾਠੀ ਚਾਰਜ ਸ਼ੁਰੂ ਕਰ ਦਿੱਤਾ. ਅਥਰੂ ਗੈਸ ਦੇ ਗੋਲੇ ਛੱਡੇ ਅਤੇ ਪਾਣੀ ਦੀਯਾ ਬੁਛਾੜਾ ਕੀਤੀਆ. ਏਸ ਘਟਨਾ ਵਿਚ ਅਨੇਕਾ ਸਿਖ ਮਰਦ ਔਰਤਾ ਜ਼ਖਮੀ ਹੋਏ ਅਤੇ ਅਨੇਕਾ ਨੂ ਗਿਰਫਤਾਰ ਕੀਤਾ ਗਯਾ. ਬਾਅਦ ਵਿਚ ਮੀਡਿਯਾ ਵਿਚ ਕਿਹਾ ਗਿਆ ਕੇ ਸਿਖ ਤਾ ਪੁਲਸ ਉੱਤੇ ਰੋੜੇ ਪਥਰ ਮਾਰ ਰਹੇ ਸਨ, ਏਸ ਲਈ ਸਿਖਾ ਉੱਤੇ ਸਖਤੀ ਵਰਤੀ ਗਈ ਹੈ . ਨਿਰਦੋਸ਼ ਸਿਖਾ ਉੱਤੇ ਡਾਂਗਾ ਚਲਾਉਣ ਵਾਲੇ ਇਹ ਪੰਜਾਬ ਪੁਲਸ ਦੇ ਸੂਰਮੇ ਓਦੋ ਕਿਥੇ ਸਨ ਜਦੋ ਇਹਨਾ ਨੂੰ ਸਰਸੇ ਵਾਲੇ ਦੇ ਪ੍ਰੇਮੀਆ ਨੇ ਬਠਿੰਡੇ ਦੀਆ ਗਲੀਆ ਵਿਚ ਦੌੜਾ ਦੌੜਾ ਕੇ ਕੁਟਿਆ ਸੀ ?? ਕੀ ਇਹਨਾ ਦੀ ਬਹਾਦਰੀ ਸਿਰਫ ਸਿਖਾ ਨੂ ਵੇਖ ਕੇ ਜਾਗਦੀ ਹੈ ? ਇਹ ਲੀਡਰ, ਮੰਤਰੀ, ਪੁਲਸ ਵਾਲੇ ਸਾਰੇ ਦੇ ਸਾਰੇ ਕੌਮ ਦੇ ਗਦ੍ਦਾਰ ਹਨ. ਇਹਨਾ ਨੂ ਭਈਯਾ ਦਾ ਨਿਆਣਾ ਤਕ ਗਾਲ  ਕੱਡ ਲੈਂਦਾ ਹੈ, ਇਹ ਕੁਸਕਦੇ ਤਕ ਨਹੀ, ਪਰ ਜਦ ਕੋਈ ਸਿਖ ਆਪਣੇ ਹਕ ਵਾਸਤੇ, ਆਪਣੇ ਗੁਰੂ ਵਾਸਤੇ ਕੁਛ ਬੋਲਦਾ ਜਾ ਕਰਦਾ ਹੈ ਤਾ ਇਹਨਾ ਦੀ ਇਹ ਸਰਕਾਰੀ ਬਹਾਦਰੀ ਜਾਗ ਪੈਂਦੀ ਹੈ. ਸ਼ਾਬਾਸ਼ ਪੰਜਾਬ ਪੁਲਸ ਦੇ !!

ਅੱਜ ਸਿਖੀ ਉੱਤੇ ਬਹੁਤ ਹੀ ਭਯਾਨਕ ਸਮਾਂ ਚਲ ਰਿਹਾ ਹੈ. ਹਰ ਪਾਸੇ ਕੌਮ ਦੇ ਗਦ੍ਦਾਰ ਦਨਦਨਾ ਰਹੇ ਹਨ. ਲੀਡਰ ਵੇਖ ਲੋ, ਮੰਤਰੀ ਵੇਖ ਲੋ, ਅਫਸਰ ਵੇਖ ਲੋ, ਪੁਲਸ ਵਾਲੇ ਵੇਖ ਲੋ, ਸਾਰੇ ਹੀ ਕੌਮ ਦਾ ਘਾਣ ਕਰਨ ਨੂ ਤੁਲੇ ਹੋਏ ਹਨ. ਇਹਨਾ ਲੋਕਾ ਨੂ ਪੰਜਾਬ ਵਿਚ ਹੋਰ ਕੋਈ ਗਲਤ ਨਹੀ  ਦਿਸਦਾ, ਸਿਰਫ ਸਿਖ ਹੀ ਗਲਤ ਦਿਸਦੇ ਹਨ. ਅੱਜ ਜੇ ਸਿਖ ਨੇ ਗੁਰੂ ਘਰ ਵਿਚ ਬੋਲਨਾ ਹੈ ਤਾ ਇਹਨਾ ਤੋ  ਪੁਛ ਕੇ ਬੋਲਨਾ ਪੈਣਾ ਹੈ , ਜੇ ਅੱਜ ਸਿਖ ਨੇ ਆਪਣੇ ਗੁਰੂ ਦੀ ਗੱਲ ਕਰਨੀ ਹੈ ਤਾ ਇਹਨਾ ਨੂ ਪੁਛ ਕੇ ਕਰਨੀ ਪੈਣੀ ਹੈ, ਜੇ ਅੱਜ ਸਿਖ ਨੇ ਆਪਣੇ ਗੁਰੂ ਦੇ ਦਿਨ ਮਨਾਉਣੇ ਹਨ ਤਾ ਇਹਨਾ ਨੂ ਪੁਛ ਕੇ ਮਨਾਉਣੇ ਪੈਣੇ ਹਨ. ਕੀ ਇਹ ਹੈ ਸਿਖੀ ਦੀ ਆਜ਼ਾਦੀ?  ਕੀ ਇਹ ਹੈ ਧਰਮ ਦੀ ਆਜ਼ਾਦੀ ? ਅੱਜ ਸਾਡੇ ਗੁਰੂ ਦੀ ਬੇਅਦਬੀ ਹੁੰਦੀ ਹੈ, ਸਾਡੇ ਗੁਰੂ ਦਾ ਅਪਮਾਨ ਹੁੰਦਾ ਹੈ, ਅਸੀਂ ਕੁਛ ਬੋਲ ਨਹੀ ਸਕਦੇ, ਕਿਸੇ ਨੂ ਦੰਡ ਨਹੀ ਦੇ ਸਕਦੇ, ਕੋਈ ਕਚੇਹਰੀ , ਕੋਈ ਕੋਰਟ ਇਹਨਾ ਨਿੰਦਕਾ ਨੂ ਸਜ਼ਾ ਨਹੀ ਦਿੰਦਾ,ਕਦ ਤਕ ਅਸੀਂ ਆਪਣੇ ਗੁਰੂ ਦਾ ਅਪਮਾਨ ਸਹੀ  ਜਾਵਾਂਗੇ ? ਕਦ ਤਕ ਸਿਖ ਕੁੱਟ ਖਾਂਦੇ  ਰਹਨਗੇ ?

ਅੱਜ ਕੋਈ ਸਰਕਾਰ ਸਾਡੇ ਵੱਲ ਨਹੀ. ਸਾਨੂ ਇਹ ਭੁਲੇਖਾ ਦਿਲ ਵਿਚੋ ਕਢਣਾ  ਪੈਣਾ ਹੈ ਕਿ ਇਹ ਨੀਲੀਆ ਤੇ ਚਿੱਟੀਆ ਪੱਗਾ ਵਾਲੇ, ਇਹ ਖੁਲੀਆ ਦਾੜੀਆ ਵਾਲੇ ਲੀਡਰ ਸਾਡੇ ਆਪਣੇ ਹਨ. ਇਹ ਲੋਕ ਸਿਰਫ ਵੋਟਾ ਦੇ ਭੁਖੇ ਹਨ. ਵੋਟਾ ਵਾਸਤੇ, ਕੁਰਸੀ ਵਾਸਤੇ ਇਹ ਆਪਣੀ ਕੌਮ ਤਾ ਕੀ, ਆਪਣੀ ਜ਼ਮੀਰ ਨੂ ਵੇਚਕੇ ਕਿਸੇ ਦੇ ਵੀ ਤਲਵੇ ਚੱਟ ਸਕਦੇ ਹਨ. ਜੇ ਕੋਈ ਗੁਰੂ ਦਾ ਨਿੰਦਕ ਅੱਜ ਪੰਜਾਬ ਵਿਚ ਲਲਕਾਰਾ  ਮਾਰਦਾ ਹੈ ਤਾ ਇਹਨਾ ਲੋਕਾ ਦੇ ਸਿਰ ਤੇ ਮਾਰਦਾ ਹੈ. ਓਹਨਾ ਨੂ ਪਤਾ ਹੈ ਕੇ ਸਿਖਾ ਦੇ ਇਹ ਅਖੌਤੀ ਲੀਡਰ ਵਿਕੇ ਹੋਏ ਹਨ, ਚਾਰ ਟੁੱਕੜੇ ਸੁਟ ਦੋ, ਇਹਨਾ ਕੁਤਿਆ ਨੇ ਜੀਬ ਹਿਲਾਉਂਦੇ ਪੈਰਾ ਤੇ ਆਂ ਡਿੱਗਣਾ ਹੈ. ਗੱਲ ਸਿਰਫ ਏਨੀ ਨਹੀ  ਕਿ ਬਾਬਾ ਜੀ ਨੂ ਗਿਰਫਤਾਰ ਕੀਤਾ ਗਯਾ  . ਗੱਲ ਇਹ ਹੈ ਕਿ ਇਹ ਕਾਰਵਾਈ ਝੂਠੇ ਸੌਦੇ ਵਾਲੇ ਸਾਧ ਦੇ ਚੇਲੇਯਾ ਦੇ ਕਹਨ ਤੇ ਹੋਈ . ਬਾਬਾ ਜੀ ਨੇ ਅੱਜ ਜਾ ਕੱਲ ਜਾ ਮਹੀਨੇ ਨੂੰ ਬਾਹਰ ਆ ਹੀ ਜਾਣਾ ਹੈ. ਪਰਚਾਰ ਵੀ ਸ਼ੁਰੂ ਕਰ ਦੇਣਾ ਹੈ. ਗਲ ਇਹ ਹੈ ਕੇ ਮਹਾਰਾਜ ਦੀ ਬੇਅਦਬੀ ਕੀਤੀ ਗਈ ਹੈ. ਗੱਲ ਇਹ ਹੈ ਕੇ ਸਿਰਸੇ ਸਾਧ ਦੇ ਚੇਲੇਆ ਦੇ ਕਹਨ ਤੇ ਸਿਖਾ ਦਾ ਸਮਾਗਮ ਬੰਦ ਕਰਵਾਯਾ ਗਯਾ ਹੈ , ਅਮ੍ਰਿਤ ਸੰਚਾਰ ਬੰਦ ਕਰਵਾਯਾ ਗਯਾ ਹੈ. ਏਸ ਤੋ ਵੱਡੀ ਬੇਅਦਬੀ ਹੋਰ ਕੀ ਹੋਣੀ ਹੈ ? ਹਰ ਪਾਰਟੀ , ਹਰ ਪਾਖੰਡੀ ਬਾਬਾ, ਸਿਖਾ ਨੂ ਨੀਵੇ ਦਿਖਾਉਣਾ ਚਾਹੁੰਦਾ ਹੈ. ਹਰ ਸਰਕਾਰ ਸਿਖਾ ਨੂ ਗੁਲਾਮ ਬਣਾ ਕੇ ਰਖਣਾ ਚਾਹੁੰਦੀ ਹੈ. ਸਿਖਾ ਨੂੰ ਕੇਹਾ ਜਾਂਦਾ ਹੈ ਕੇ ਆਪਣੇ ਗੁਰੂ ਦੇ ਦਿਨ ਜ਼ਰੂਰ ਮਨਾਓ, ਪਰ ਓਸ ਗੁਰੂ ਦੀ ਸਿਖਿਆ  ਦੀ ਗੱਲ ਨਾ ਕਰੋ. ਗੁਰੂ ਹਰਗੋਬਿੰਦ ਸਾਹਿਬ ਦਾ ਦਿਹਾੜਾ ਜ਼ਰੂਰ ਮਨਾਓ, ਪਰ ਮੀਰੀ ਪੀਰੀ ਦੀ ਗੱਲ ਨਾ ਕਰੋ. ਗੁਰੂ ਗੋਬਿੰਦ ਸਿੰਘ ਦਾ ਅਵਤਾਰ ਪੁਰਬ ਮਨਾਓ, ਪਰ ਓਸ ਗੁਰੂ ਦੇ ਦਿਖਾਏ ਰਸਤੇ ਦੀ  ਗੱਲ ਨਾ ਕਰੋ. ਖਾਲਸਾ ਰਾਜ ਦੀ, ਆਜ਼ਾਦੀ ਦੀ, ਆਪਣੇ  ਸਵੈਮਾਨ ਦੀ ਗੱਲ ਨਾ ਕਰੋ. ਨਗਰ ਕੀਰਤਨ ਕਢੋ, ਲੰਗਰ ਲਾਓ, ਲੋਕਾ ਨੂ ਖਵਾਓ, ਪਰ ਆਪਣੇ ਸਹੀਦਾ ਸਿੰਘਾ ਦੀ ਗੱਲ ਨਾ ਕਰੋ. ਤੇ ਸਬ ਤੋ ਵੱਡੀ ਗੱਲ, ਜੇਹੜੀ ਸਰਕਾਰ, ਜੇਹੜੇ  ਪਾਖੰਡੀ ਸਾਧ ਬਾਬੇ ਸਿਖ ਕੌਮ ਨੂ ਨੁਕਸਾਨ ਪਹੁੰਚਾ ਰਹੇ ਹਨ, ਸਿਖੀ ਦੀਯਾ ਜੜਾਂ ਵਿਚ ਆਰੀ ਚਲਾ ਰਹੇ ਹਨ,ਓਹਨਾ ਬਾਰੇ ਤਾ ਬਿਲਕੁਲ ਚੁਪ ਰਹੋ. ਕਮਾਲ ਦੀ ਗੱਲ ਹੈ. ਅੱਜ  ਸਿਖ ਆਪਣੇ ਗੁਰੂ ਨਿੰਦਕ ਦੀ ਗੱਲ ਨਹੀ ਕਰ ਸਕਦਾ. ਓਸ ਗੁਰੂ ਨਿੰਦਕ ਨੂ ਮੂਹ ਤੋੜ ਜਵਾਬ ਨਹੀ ਦੇ ਸਕਦਾ, ਤੇ ਜੇ ਸਿਖ ਏਦਾ ਕਰਦਾ ਹੈ ਤਾ ਉਸਤੇ ਅੱਤਵਾਦੀ , ਵਖਵਾਦੀ ਦਾ ਲੇਬਲ ਲਾ ਦਿੱਤਾ ਜਾਂਦਾ ਹੈ. ਓਹਨੂ ਕਟ੍ਟਰਪੰਥੀ  ਕੇਹਾ ਜਾਂਦਾ ਹੈ. ਕੀ ਇਹ ਹੈ ਸਾਡੀ ਆਜ਼ਾਦੀ ? ਕੀ ਇਹ ਹਨ ਸਾਡੇ ਹਕ?

ਸਿਖ ਸਬ ਕੁਝ ਬਰਦਾਸ਼ਤ ਕਰ ਸਕਦਾ ਹੈ, ਆਪਣੇ ਗੁਰੂ ਦੀ ਨਿੰਦਾ ਜਾ ਬੇਅਦਬੀ  ਨਹੀ. ਪਰ ਅੱਜ ਸਿਖ ਨੂ ਕੇਹਾ ਜਾ ਰਿਹਾ ਹੈ ਕੇ ਅਸੀਂ ਤੇਰੇ ਗੁਰੂ ਦੀ ਨਿੰਦਾ ਵੀ ਕਰਨੀ ਹੈ, ਰੀਸ ਵੀ  ਕਰਨੀ ਹੈ, ਬੇਅਦਬੀ ਵੀ  ਕਰਨੀ ਹੈ, ਤੇ ਤੈਨੂ ਚੁਪ ਕਰਕੇ  ਸਾਰਾ ਕੁਝ  ਦੇਖਣਾ ਪੈਣਾ ਹੈ. ਜੇ ਸਿਖ ਅੱਗੋ ਬੋਲੇ ਤਾ ਓਸਦੀ ਜ਼ੁਬਾਨ ਬੰਦ ਕਰਨ ਵਾਸਤੇ ਜੇਲ ਵਿਚ ਸੁੱਟ ਦਿੱਤਾ ਜਾਂਦਾ ਹੈ, ਤਸੀਹੇ ਦਿੱਤੇ ਜਾਂਦੇ ਹਨ, ਮਾਰਯਾ ਕੁਟਿਆ ਜਾਂਦਾ ਹੈ.

ਅੱਜ ਸਿਖਾ ਨੂ ਲੋੜ ਹੈ ਸੁਚੇਤ ਹੋਣ ਦੀ. ਜਾਗਨ ਦੀ. ਇਹ ਲੀਡਰ, ਇਹ ਅਫਸਰ, ਇਹ ਪੁਲਸ ਵਾਲੇ ਸਾਡੇ ਸਕੇ ਨਹੀ. ਇਹ ਪੈਸੇ ਦੇ, ਕੁਰਸੀਆ ਦੇ, ਤਾਕਤ ਦੇ ਭੁਖੇ ਹਨ. ਇਹਨਾ ਨੂ ਸਿਖੀ ਨਾਲ ਕੋਈ ਪਿਆਰ ਨਹੀ, ਪਿਆਰ ਹੈ ਤਾ ਸਿਰਫ ਆਪਣੇ ਆਪ ਨਾਲ. ਅੱਜ ਸਮੇ ਦੀ ਮੰਗ ਹੈ ਕੇ ਸਿਖ ਇਕਠੇ ਹੋਣ, ਇਕ ਹੋਣ, ਤੇ ਆਪਣੇ ਗੁਰੂ ਦੇ ਨਿੰਦਕਾ ਦੀ ਪਛਾਨ ਕਰਕੇ ਓਹਨਾ ਨੂ ਦੰਡ ਦੇਣ. ਸਬ ਤੋ ਵੱਡੀ ਲੋੜ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਮਹਾਰਾਜ ਦੇ ਚਰਨਾ ਨਾਲ ਜੁੜਨ ਦੀ.ਜਦ ਅਸੀਂ ਮਹਾਰਾਜ ਨਾਲ ਜੁੜਾਂਗੇ, ਇਕ ਹੋਵਾਂਗੇ, ਤਦੇ ਅਸੀਂ ਕੌਮ ਦਾ ਕੁਛ ਸਵਾਰ ਸਕਦੇ ਹਾ, ਨਿੰਦਕਾ ਨੂੰ  ਮੁਹੰਤੋੜ ਜਵਾਬ ਦੇ ਸਕਦੇ ਹਾਂ. ਸਾਰੇ ਮਹਾਰਾਜ ਕੋਲੋ ਬਲ ਮੰਗੀਏ, ਇਕ ਹੋਈਏ ਤੇ ਕੌਮ ਦੇ ਦੁਸ਼ਮਣਾ ਦਾ ਮੁਕਾਬਲਾ ਕਰੀਏ. ਤਾਹੀ ਸਾਡਾ ਸਿਖ ਹੋਣਾ, ਸਿਖਾਂ  ਦੇ ਘਰੇ ਜਨਮ ਲੈਣਾ ਸਫਲ ਹੈ.


ਸਮਰਜੀਤ ਸਿੰਘ ਖਾਲਸਾ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤੇਹ

No comments:

Post a Comment