Thursday, 17 November 2011

Sant Ajit Singh Ji Nathmalpurwale


ਬਾਬਾ ਜੀ ਦਾ ਜਨਮ ਸੰਨ 25 ਮਾਰਚ 1883 ਈ:(11 ਚੇਤ ਸੰਮਤ 1939 ਬਿਕ੍ਰਮੀ) ਦਿਨ ਬੁੱਧਵਾਰ ਨੂੰ ਪਿੰਡ ਨਥਮਲਪੁਰ (ਮੋਰਿੰਡਾ)ਜਿਲ੍ਹਾ ਰੋਪੜ ਵਿਖੇ ਮਹਾਤਮਾ ਭਗਵਾਨ ਸਿੰਘ ਜੀ ਦੇ ਘਰ ਮਾਤਾ ਅਤਰ ਕੌਰ ਜੀ ਦੀ ਕੁਖੋਂ ਹੋਇਆ|
ਸੰਤ ਅਜੀਤ ਸਿੰਘ ਜੀ ਨਥਮਲਪੁਰ ਵਾਲੇ ਨਿਮਰਤਾ ਦੇ ਪੁੰਜ,ਸ਼ਾਂਤੀ ਦੀ ਮੂਰਤ,ਨਿਰਵੈਰ ਅਤੇ ਉਦਾਰਤਾ ਦੇ ਮਾਲਕ ਤੇ ਗੁਰਬਾਣੀ ਦੀ ਕਸਵੱਟੀ ਉਤੇ ਪੂਰੇ ਉਤਰਨ ਵਾਲੇ ਪੂਰਨ ਸੰਤ ਸਨ|
ਆਪ ਜੀ ਦੇ ਮਾਤਾ ਪਿਤਾ ਸਿੱਖ-ਮਤ ਦੇ ਪੱਕੇ ਅਨੁਯਾਈ ਸਨ|ਇਸ ਤਰ੍ਹਾਂ ਸਿੱਖੀ ਦੀ ਦਾਤ ਆਪ ਨੂੰ ਵਿਰਾਸਤ ਵਿਚ ਪ੍ਰਾਪਤ ਹੋਈ|ਉਨ੍ਹਾਂ ਨੇ ਬਕਾਇਦਾ ਸਕੂਲੋਂ ਕੋਈ ਸਿਖਿਆ ਪ੍ਰਪਤ ਨਹੀ ਕੀਤੀ ਪਰ ਉਹ ਹਮੇਸ਼ਾਂ ਗੁਰਬਾਣੀ ਦੇ ਸ਼ਬਦ ਸੰਗਤ ਵਿਚ ਜ਼ੁਬਾਨੀ ਪੜ੍ਹਿਆ ਕਰਦੇ ਸਨ ਜਿਸ ਨੂੰ ਲੋਕੀ ਬ੍ਰਹਮ ਗਿਆਨ ਦੀ ਪ੍ਰਪਤੀ ਸਮਝਦੇ ਸਨ|
ਉਹ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਸਨ|ਜੱਟ ਪਰਿਵਾਰ ਵਿਚ ਪੈਦਾ ਹੋਣ ਕਰਕੇ,ਸੰਤਾਂ ਨੇ ਖੇਤੀ-ਬਾੜੀ ਦੇ ਧੰਦੇ ਨੂੰ ਅਪਣਾਇਆ ਅਤੇ ਲੋਕਾਂ ਨੂੰ ਹੱਕ ਹਲਾਲ ਦੀ ਕਮਾਈ ਕਰਨ ਦਾ ਉਪਦੇਸ਼ ਦਿਤਾ|ਉਹ ਮੁੱਢੋ ਹੀ ਫੱਕਰ ਬਿਰਤੀ ਦੇ ਮਾਲਕ ਸਨ|ਖੇਤੀ ਕਰਦਿਆਂ ਕਦੇ ਕਿਸੇ ਨਾਲ ਝਗੜਾ ਨਹੀ ਕੀਤਾ|

ਪਿੰਡ ਰੰਗੀਆਂ ਵਿਚ ਲਾਭ ਸਿੰਘ ਅਤੇ ਅਮਰ ਸਿੰਘ ਵਲੋਂ ਭੂਤ-ਪ੍ਰੇਤ ਕੱਢਣ ਦਾ ਡੇਰਾ ਸਥਾਪਤ ਕੀਤਾ ਹੋਇਆ ਸੀ|ਆਪ ਉਨ੍ਹਾਂ ਨੂੰ ਗੁਰਮਤਿ ਵਿਰੋਧੀ ਇਹ ਡੇਰਾ ਬੰਦ ਕਰਕੇ,ਸਿੱਖ-ਮਤ ਦੇ ਅਨੁਯਾਈ ਹੋਣ ਲਈ ਕਿਹਾ| ਪਰ ਅਹੰਕਾਰੀਆਂ ਮਨੁੱਖ ਨੇ ਮਹਾਪੁਰਸ਼ਾਂ ਨੂੰ ਰੁੱਖਾ ਤੇ ਮਾੜਾ ਕਿਹਾ ਤੇ ਹੱਥੋਪਾਈ ਉਤੇ ਉਤਰ ਆਏ|ਸੰਤਾਂ ਨੂੰ ਧੱਕੇ ਮਾਰ ਕੇ ਡੇਰੇ ਵਿਚੋਂ ਕੱਢ ਦਿੱਤਾ ਅਤੇ ਕੰਬਲੀ ਉਤਾਰ ਲਈ ਇਨਾ ਕੁਝ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਕ੍ਰੋਧ ਨਹੀ ਆਇਆ|ਸ਼ਾਤ ਚਿਤ ਉਥੋਂ ਇਹ ਕਹਿ ਕੇ ਤੁਰ ਪਏ ਕਿ "ਵਾਹਿਗੁਰੂ ਭਲਾ ਕਰੇ ਅਤੇ ਸੁਮੱਤ ਬਖਸ਼ੇ|"ਇਸ ਅਣਸੁਖਾਵੀਂ ਘਟਨਾ ਦੀ ਜਾਣਕਾਰੀ ਸੇਵਕਾ ਨੇ ਮੋਰਿੰਡੇ ਥਾਣੇ ਵਿਚ ਜਾ ਦਿਤੀ|
ਥਾਣੇਦਾਰ ਤੁਰੰਤ ਦੋਹਾਂ ਭਰਾਵਾਂ ਨੂੰ ਗ੍ਰਿਫਤਾਰ ਕਰਕੇ ਲੈ ਗਿਆ ਅਤੇ ਸੰਤਾਂ ਨੂੰ ਮੋਰਿੰਡੇ ਥਾਣੇ ਵਿਚ ਸਦਿਆ ਗਿਆ|
ਦੋਵੇਂ ਭਰਾਵਾਂ ਨੂੰ ਵੇਖ ਕੇ ਸੰਤਾਂ ਨੇ ਕਿਹਾ"ਭਾਈ ਇਹ ਦੋਵੇ ਨਿਰਦੋਸ਼ ਹਨ,ਇਨ੍ਹਾਂ ਨੂੰ ਰਿਹਾਅ ਕਰ ਦੇਵੋ,ਦੋਸ਼ੀ ਤਾਂ ਅਸੀਂ ਹਾਂ ਜੋ ਇਹਨਾਂ ਦੇ ਘਰ ਗਏ|"ਇਹ ਸੁਣ ਕੇ ਥਾਣੇਦਾਰ ਨੇ ਦੋਵਾਂ ਨੂੰ ਛੱਡ ਦਿੱਤਾ|ਸੰਤਾਂ ਦਾ ਵਤੀਰਾ ਵੇਖ ਕੇ,ਉਨਾਂ ਦਾ ਅਹੰਕਾਰ ਟੁੱਟ ਗਿਆ ਤੇ ਉਨ੍ਹਾਂ ਸੰਤਾਂ ਤੋਂ ਮੁਆਫੀ ਮੰਗੀ|
ਅੱਜ ਦੇ ਪਦਾਰਥਵਾਦੀ ਯੁੱਗ ਵਿਚ,ਜਿਥੇ ਚੁਫੇਰੇ ਮਾਇਆ ਦੀ ਦੌੜ ਲੱਗੀ ਹੋਈ ਹੈ ਉਥੇ ਮਹਾਂਪੁਰਸ਼ ਇਸ ਤੋਂ ਨਿਰਲੇਪ ਰਹੇ|ਸੰਤਾਂ ਦੇ ਪ੍ਰਚਾਰ ਦਾ ਢੰਗ ਭਾਵੇਂ ਸਾਦਗੀ ਭਰਭੂਰ ਸੀ ਪਰ ਉਨਾਂ ਦੀ ਪ੍ਰਭਾਵ ਸੀ ਕਿ ਪ੍ਰਚਾਰ ਸੰਗਤ ਉਤੇ ਡੂੰਘਾ ਪ੍ਰਭਾਵ ਛੱਡਦਾ ਸੀ|ਅਸਲ ਵਿਚ ਸੰਤਾਂ ਦਾ ਆਪਣਾ ਸਦਾਚਾਰਕ ਜੀਵਨ ਹੀ ਲੋਕਾਂ ਲਈ ਪ੍ਰਚਾਰ ਸੀ|ਉਹ ਬਿਨਾਂ ਸਾਜ਼ਾਂ ਤੋ ਸ਼ਬਦ ਬੋਲਦੇ ਹੁੰਦੇ ਸਨ|
ਸੰਤਾਂ ਦਾ ਅਪਣਾ ਰਹਿਣ-ਸਹਿਣ ਅਤੇ ਖਾਣਾ ਪੀਣਾ ਬਹੁਤ ਹੀ ਸਾਦਾ ਸੀ|ਉਹ ਸਫੈਦ ਸੂਤੀ ਬਸਤਰ ਪਹਿਨਦੇ ਸਨ|ਉਹ ਪੁਰਾਤਨ ਸਿੱਖ ਇਤਿਹਾਸਕ ਇਮਾਰਤਾਂ ਨੂੰ ਸੁਰੱਖਿਅਤ ਰੱਖਣ ਦੇ ਪੱਖ ਵਿਚ ਸਨ ਤਾਂ ਜੋ ਉਸ ਦੀ ਇਤਿਹਾਸਕ ਮਹਾਨਤਾ ਬਣੀ ਰਹੇ|ਉਹ ਲਿਤਾੜੇ ਤੇ ਗਰੀਬ ਲੋਕਾਂ ਦੀ ਲੁੱਟ-ਖਸੁੱਟ ਤੋਂ ਚਿੰਤਾਤੁਰ ਸਨ|ਉਨ੍ਹਾਂ ਨੇ ਅਨੇਕਾਂ ਗੁਰਦੁਆਰਿਆਂ ਦੀ ਕਾਰ ਸੇਵਾ ਕਰਵਾਈ|
ਉਨ੍ਹਾਂ ਦੇ ਆਪਣੇ ਸਮਕਾਲੀ ਸੰਤਾਂ ਨਾਲ ਸੰਬਧ ਬਹੁਤ ਹੀ ਨੇੜਤਾ ਅਤੇ ਮਿਤਰਤਾ ਵਾਲੇ ਸਨ|ਇਕ ਮੁਲਾਕਾਤ ਦੌਰਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਆਪ ਨੂੰ "ਚਲਦਾ ਫਿਰਦਾ ਰੱਬ"ਕਿਹਾ|ਸੰਤ ਜਵਾਲਾ ਸਿੰਘ ਹਰਖੋਵਾਲ,ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸੰਤ ਪਿਆਰਾ ਸਿੰਘ ਝਾੜ ਸਾਹਿਬ ਵਾਲੇ ਆਪ ਪਾਸ ਸਮੇਂ ਸਮੇਂ ਸਿਰ ਉਨ੍ਹਾਂ ਪਾਸ ਆਉਦੇਂ ਰਹੇ।ਅਕਾਲੀ ਆਗੂਆਂ ਤੋਂ ਬਿਨਾਂ ਕਾਗਰਸੀ ਆਗੂ ਵੀ ਆਪ ਪਾਸ ਆਸ਼ੀਰਵਾਦ ਲਈ ਪੁਜਦੇ ਰਹੇ ਪਰ ਆਪ ਨੇ ਰਾਜਨੀਤੀ ਵਿਚ ਕੋਈ ਦਖਲਅੰਦਾਜੀ ਨਹੀ ਕੀਤੀ ਕੌਮੀ ਪਿਆਰ ਅਤੇ ਆਜਾਦੀ ਦਾ ਵਲਵਲਾ ਵੀ ਉਨ੍ਹਾਂ ਦੇ ਰੋਮ ਰੋਮ ਵਿਚ ਰਚਿਆ ਹੋਇਆ ਸੀ।ਉਨ੍ਹਾਂ 'ਜੈਤੋਂ' ਦੇ ਮੋਰਚੇ ਵਿਚ ਗ੍ਰਿਫਤਾਰੀ ਵੀ ਦਿੱਤੀ।ਛਿਆਨਵੇ ਸਾਲ ਤੋਂ ਵੱਧ ਉਮਰ ਤੋਂ ਬਾਅਦ 24 ਅਗਸਤ ਸੰਨ 1979 ਈ:(8 ਭਾਦੋਂ ਸੰਮਤ 2035 ਬਿਕ੍ਰਮੀ) ਦਿਨ ਸ਼ੁੱਕਰਵਾਰ ਨੂੰ ਅਪਣਾ ਪੰਜ ਭੂਤਕ ਸਰੀਰ ਤਿਆਗ ਕੇ ਅਪਣੇ ਨਿਜ ਘਰ ਸਚਖੰਡ ਚਲੇ ਗਏ|

ਉਹ 8 ਭਾਦੋਂ 1979 ਨੂੰ ਅਕਾਲ ਚਲਾਣਾ ਕਰ ਗਏ।ਉਨ੍ਹਾਂ ਦੀ ਯਾਦ ਵਿਚ ਹਰ ਸਾਲ 9 ਭਾਦੋਂ ਨੂੰ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਉਨ੍ਹਾਂ ਦੀ ਬਰਸੀ ਮਨਾਈ ਜਾਂਦੀ ਹੈ।

No comments:

Post a Comment